Profile of Raoof Shekh
ਰਊਫ਼ ਸ਼ੇਖ਼ ਦਾ ਜਨਮ ਡਾ. ਜਗਤਾਰ ਅਨੁਸਾਰ 14 ਅਗਸਤ 1934 ਨੂੰ ਅਤੇ ਪ੍ਰੋ. ਪ੍ਰੀਤਮ ਸਿੰਘ ਦੇ ਲੇਖਕ ਕੋਸ਼ ਅਨੁਸਾਰ 14 ਅਗਸਤ 1933 ਨੂੰ ਮਾਤਾ ਹਾਕਿਮ ਬੀਬੀ ਅਤੇ ਪਿਤਾ ਸ਼ੇਖ਼ ਮੁਹੰਮਦ ਸ਼ਰੀਫ਼ ਦੇ ਘਰ ਹਾਫ਼ਿਜ਼ਾਵਾਦ ਵਿਖੇ ਹੋਇਆ। ਆਪਣਾ ਕਾਰੋਬਾਰ ਕਰਦੇ ਸਨ। ਫੌਤ ਹੋ ਚੁੱਕੇ ਹਨ । ਕਾਵਿ ਪੁਸਤਕਾਂ ਇਸ ਪ੍ਰਕਾਰ ਹਨ: ਕਿਰਨਾਂ (1965), ਵਾਟਾਂ (1968), ਬਲਦਾ ਸ਼ਹਿਰ(1972),ਚੁੱਪ ਦਾ ਜ਼ਹਿਰ(1983) ਅਤੇ ਸਿਖ਼ਰ ਦੁਪਹਿਰ। ਰਊਫ਼ ਸ਼ੇਖ਼ ਪਾਕਿਸਤਾਨੀ ਗ਼ਜ਼ਲ ਦਾ ਮੁਹਾਂਦਰਾ ਨਿਖਾਰਨ ਵਾਲਿਆਂ ਵਿਚੋਂ ਹੈ। ਉਸ ਦੀ ਗ਼ਜ਼ਲ ਵਿਚ ਆਧੁਨਿਕ ਮਨੁੱਖ ਦੇ ਇਕਲਾਪੇ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ :-
ਇਸ ਵੇਲੇ ਨੇ ਕਿਹੜੇ ਯੁਗ ਦਾ ਬਦਲਾ ਸਾਥੋਂ ਲੀਤਾ ਏ,
ਰੁੱਖਾਂ ਹੇਠਾਂ ਛਾਂ ਨਈਂ ਲਭਦੀ, ਬੰਦਿਆਂ ਵਿਚੋਂ ਪਿਆਰ ਗਿਆ।
ਮਾਵਾਂ ਨਾਲ ਕੀ ਰਿਸ਼ਤਾ ਉਹਨਾਂ ਬੱਚਿਆਂ ਦਾ,
ਨਰਸਰੀਆਂ ਵਿਚ ਜਿਹੜੇ ਪਾਲੇ ਜਾਂਦੇ ਨੇ ।