profile-bg

Nasreen Anjum Bhatti

Birth 1948 – 2016

A renowned poet and writer from Western Punjab who consistently raised her voice for women’s rights.

Profile of Nasreen Anjum Bhatti

Birth: 1948
Death: 28-01-2016 | Lahore,Pakistan
ਨਸਰੀਨ ਅੰਜ਼ੁਮ ਭੱਟੀ ਦਾ ਜਨਮ 26 ਜਨਵਰੀ 1943 (ਪਾਸਪੋਰਟ ਅਨੁਸਾਰ) ਨੂੰ ਮਾਤਾ ਐਲਿਸ, ਪਿਤਾ ਵਿਨੀਆ ਮੀਨ ਭੱਟੀ ਦੇ ਘਰ ਕੋਇਟਾ ਵਿਖੇ ਹੋਇਆ । ਉਨ੍ਹਾਂ ਦੇ ਪਤੀ ਜ਼ਬੈਰ ਰਾਣਾ ਵੀ ਸਾਹਿਤ ਅਤੇ ਸਭਿਆਚਾਰਕ ਖੇਤਰ ਨਾਲ ਸਬੰਧ ਰਖਦੇ ਹਨ। ਨਸਰੀਨ ਅੰਜੁਮ ਭੱਟੀ ਰੇਡੀਓ ਉਪਰ ਪ੍ਰੋਡਿਊਸਰ ਵਜੋਂ ਰਿਟਾਇਰ ਹੋਏ ਹਨ । ਪੇਂਟਿੰਗ ਉਨ੍ਹਾਂ ਦਾ ਸ਼ੌਕ ਹੈ । ਅੱਜਕਲ੍ਹ ਸਾਹਿਤ ਅਤੇ ਖੋਜ ਨੂੰ ਸਮਰਪਿਤ ਹਨ । ਕਵਿਤਾ ਦੀ ਪੁਸਤਕ ਨੀਲ ਕਰਾਈਆਂ ਨੀਲਕਾਂ 1979 ਵਿਚ ਛਪੀ। ਅਗਲੀ ਪੁਸਤਕ ਅੱਠੇ ਪਹਿਰ ਤਰਾਹ ਤਿਆਰੀ ਅਧੀਨ ਹੈ। ਉਰਦੂ ਵਿਚ ਬਨਬਾਸ (1994) ਛਪੀ ਅਤੇ ਉਨ੍ਹਾਂ ਨੇ ਮੀਰਾ ਬਾਈ ਦੇ ਭਜਨਾਂ ਦਾ ਸ਼ਾਹਮੁਖੀ ਵਿਚ ਰੂਪਾਂਤਰਣ ਕੀਤਾ ਹੈ। ਕਾਵਿ-ਖੇਤਰ ਵਿਚ ਨਵਾਂ ਤਜ਼ਰਬਾ ਪਰੋਜ਼ ਪੋਇਟਰੀ ਲਿਖਣ ਦਾ ਕੀਤਾ ਹੈ। ਮੋਚੀ ਪੁੱਤਰ ਉਨ੍ਹਾਂ ਦੀ ਇਸ ਤਰਜ਼ ਦੀ ਪ੍ਰਸਿੱਧ ਕਵਿਤਾ ਹੈ । ਉਸ ਦੀ ਕਵਿਤਾ ਵਿਚ ਔਰਤ ਦਾ ਦਰਦ ਵੀ ਹੈ ਅਤੇ ਉਸ ਦੀ ਉਡਾਣ ਵੀ। ਉਹ ਸਹਿਜ ਭਾਵ ਕਵਿਤਾ ਕਹਿਣ ਵਾਲੀ ਕਵਿੱਤਰੀ ਹੈ।
Social Media: Wikipedia