Ahmad Zafar
A renowned poet of Punjabi and Urdu from Western Punjab.
Profile of Ahmad Zafar
ਅਹਿਮਦ ਜ਼ਫ਼ਰ ਦਾ ਜਨਮ 13 ਨਵੰਬਰ 1926 ਨੂੰ ਹੋਇਆ। ਕੁਝ ਦੇਰ ਰੇਲਵੇ ਦੀ ਨੌਕਰੀ ਕੀਤੀ ਅਤੇ ਜ਼ਿਆਦਾ ਸਮਾਂ ਪੱਤਰਕਾਰੀ ਵਿਚ ਰਿਹਾ । ਉਰਦੂ ਕਾਵਿ ਸੰਗ੍ਰਹਿ ਤੋਂ ਇਲਾਵਾ ਪੰਜਾਬੀ ਕਾਵਿ ਸੰਗ੍ਰਹਿ ਬੇਲੇ ਬੇਲੇ (1964), ਅੱਖ ਦਰਿਆ ਵਿਚ ਸੂਰਜ (1983),ਪੱਤਣ ਪੱਤਣ, ਬੋਲ ਅਡੋਲ ਛਪੇ ਹਨ। ਫੌਤ ਹੋ ਚੁੱਕੇ ਹਨ। ਅਹਿਮਦ ਜ਼ਫ਼ਰ ਬਾਰੇ ਗੁਰਚਰਨ ਸਿੰਘ ਮਹਿਤਾ ਲਿਖਦੇ ਹਨ ਕਿ ਅਹਿਮਦ ਜ਼ਫ਼ਰ ਹੋਰਾਂ ਬੇਲੇ ਦੇ ਚਿੰਨ੍ਹ ਰਾਹੀਂ ਆਪਣੇ ਪਿਆਰ ਦੇ ਉਜੜਨ ਤੇ ਵਗਾਏ ਗਏ ਅਥਰੂਆਂ ਨਾਲ ਆਪਣੀ ਬਰਬਾਦੀ ਦੇ ਦੁੱਖ ਨੂੰ ਪ੍ਰਗਟਾਇਆ ਹੈ। ਇਸੇ ਕਰਕੇ ਤਨਹਾਈ, ਉਦਾਸੀ ਤੇ ਬਰਬਾਦੀ ਉਨ੍ਹਾਂ ਦੀਆਂ ਨਜ਼ਮਾਂ ਦਾ ਅੰਗ ਬਣ ਗਈ ਹੈ। ਪਾਕਿਸਤਾਨੀ ਪੰਜਾਬੀ ਕਵਿਤਾ ਵਿਚ ਮੌਤ ਨਾਲ ਜੁੜੇ ਚਿਨ੍ਹ ਬਹੁਤ ਵਰਤੇ ਗਏ ਹਨ ਅਤੇ ਅਹਿਮਦ ਜ਼ਫ਼ਰ ਦੀ ਕਵਿਤਾ ਵਿਚ ਤਾਂ ਇਹ ਹੋਰ ਵੀ ਜ਼ਿਆਦਾ ਹਨ :
ਅਜ ਦੀ ਰਾਤ
ਇਕ ਅਫਾਤ
ਇਕ ਚੁੜੇਲ,
ਪੁੱਠਿਆਂ ਪੈਰਾਂ ਵਾਲੀ,
ਸੱਜੇ ਖੱਬੇ
ਸਮੇਂ ਦੇ ਭੂਤ
ਲੁਕਣ-ਮੀਟੀ ਖੇਡਣ
ਆਸੇ ਪਾਸੇ ਨੱਚਣ ।
ਅਜ ਦੀ ਰਾਤ
ਇਕ ਅਫਾਤ
ਇਕ ਚੁੜੇਲ,
ਪੁੱਠਿਆਂ ਪੈਰਾਂ ਵਾਲੀ,
ਸੱਜੇ ਖੱਬੇ
ਸਮੇਂ ਦੇ ਭੂਤ
ਲੁਕਣ-ਮੀਟੀ ਖੇਡਣ
ਆਸੇ ਪਾਸੇ ਨੱਚਣ ।