profile-bg

Khalid Javed Jaan

A poet and documentary filmmaker from Western Punjab. His renowned work is "Main Baaghi Haan".

Profile of Khalid Javed Jaan

ਡਾ. ਖ਼ਾਲਿਦ ਜਾਵੇਦ ਖ਼ਾਨ ਦਾ ਜਨਮ ਲਾਹੌਰ ਵਿਚ ਹੋਇਆ ਅਤੇ ਉਨ੍ਹਾਂ ਨੇ ਡਾਕਟਰੀ ਦੀ ਉੱਚ-ਵਿੱਦਿਆ ਪ੍ਰਾਪਤ ਕੀਤੀ । ਜ਼ਿਆ-ਉਲ-ਹੱਕ ਦੇ ਮਾਰਸ਼ਲ ਲਾਅ ਖ਼ਿਲਾਫ ਸੰਘਰਸ਼ ਕੀਤਾ ਅਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ । ਉਨ੍ਹਾਂ ਦੀ ਉਰਦੂ ਨਜ਼ਮ ਮੈਂ ਬਾਗ਼ੀ ਹੂੰ ਬਹੁਤ ਪ੍ਰਸਿੱਧ ਹੋਈ। ਉਰਦੂ ਵਿਚ ਉਨ੍ਹਾਂ ਦੀਆਂ 16 ਕਿਤਾਬਾਂ ਛਪ ਚੁੱਕੀਆਂ ਹਨ। ਬਾਗ਼ੀ ਦੀ ਸੱਦ ਉਨ੍ਹਾਂ ਦੀ ਪਹਿਲੀ ਪੰਜਾਬੀ ਪੁਸਤਕ ਹੈ। ਇਸ ਦਾ ਲਿਪੀਆਂਤਰਣ ਡਾ ਜਗਬੀਰ ਸਿੰਘ ਨੇ ਕੀਤਾ । ਇਸ ਦੀ ਭੂਮਿਕਾ ਵਿਚ ਡਾ. ਗੁਰਪਾਲ ਸਿੰਘ ਸੰਧੂ ਲਿਖਦੇ ਹਨ ਉਸਦੀਆਂ ਰਚਨਾਵਾਂ ਵਿਚ ਮਾਨਵਵਾਦੀ ਸੋਚ, ਅਗਾਂਹਵਧੂ ਖਿਆਲਾਂ ਤੇ ਸੰਸਾਰ ਦੇ ਕੋਨੇ ਕੋਨੇ ਵਿਚ ਹੋ ਰਹੇ ਦਮਨਕਾਰੀ ਜ਼ੁਲਮਾਂ ਪ੍ਰਤੀ ਵਿਦਰੋਹ ਹੈ। ਇਸੇ ਕਰਕੇ ਉਹ ਪਾਕਿਸਤਾਨੀ ਅਤੇ ਹਿੰਦੋਸਤਾਨੀ ਅਵਾਮ ਦੇ ਹਵਾਲੇ ਨਾਲ ਸਾਰੀ ਮਨੁੱਖਤਾ ਦੇ ਰੂ-ਬ-ਰੂ ਹੁੰਦਾ ਹੈ। ਉਸ ਦੀ ਕਵਿਤਾ ਵਿਚ ਪਾਕਿਸਤਾਨ ਦੀ ਕਵਿਤਾ ਦੀ ਜਾਣੀ-ਪਛਾਣੀ ਪ੍ਰਤੀਕਾਤਮਿਕਤਾ ਦੀ ਥਾਂ ਤੇ ਭਾਰਤੀ ਪੰਜਾਬ ਦੀ ਜੁਝਾਰ ਕਵਿਤਾ ਵਾਂਗ ਸਿੱਧਾ ਬਿਆਨ ਹੈ