Profile of Iqbal Qaisar
ਇਕਬਾਲ ਕੈਸਰ ਦਾ ਜਨਮ 15 ਅਪ੍ਰੈਲ 1957 ਨੂੰ ਮਾਤਾ ਫਾਤਿਮਾ ਬੀਬੀ ਅਤੇ ਪਿਤਾ ਮੁਹੰਮਦ ਅਲੀ ਦੇ ਘਰ ਕਸੂਰ ਵਿਖੇ ਹੋਇਆ। ਸਕੂਲ ਅਧਿਆਪਨ ਦਾ ਕੰਮ ਕਰਦੇ ਹਨ। ਕਵਿਤਾ ਤੋਂ ਇਲਾਵਾ ਵਾਰਤਕ, ਇਤਿਹਾਸ ਅਤੇ ਖੋਜ ਵਿਚ ਦਿਲਚਸਪੀ ਹੈ। ਕਵਿਤਾ ਦੀਆਂ ਦੋ ਪੁਸਤਕਾਂ ਪੱਤਰ ਟਾਵਾਂ ਟਾਵਾਂ(1983), ਅੰਗ ਤਰੇੜਾਂ ਪਈਆਂ (1993) ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਮੁੱਖ ਰੂਪ ਵਿਚ ਪ੍ਰਗਤੀਵਾਦੀ ਸ਼ਾਇਰ ਹੈ । ਨਮੂਨਾ ਹਾਜ਼ਰ ਹੈ:-
ਅਸੀਂ ਕੱਲ੍ਹ ਵੀ ਕੈਦਾਂ ਕੱਟੀਆਂ
ਅਸੀਂ ਅੱਜ ਵੀ ਬੰਦੀ ਵਾਨ ।
ਅਸਾਂ ਅੱਤ ਸਜ਼ਾਵਾਂ ਭੋਗੀਆਂ
ਅਸੀਂ ਜੇਲ੍ਹਾਂ ਦੇ ਸੁਲਤਾਨ ।
ਅਸੀਂ ਕੱਲ੍ਹ ਵੀ ਕੈਦਾਂ ਕੱਟੀਆਂ
ਅਸੀਂ ਅੱਜ ਵੀ ਬੰਦੀ ਵਾਨ ।
ਅਸਾਂ ਅੱਤ ਸਜ਼ਾਵਾਂ ਭੋਗੀਆਂ
ਅਸੀਂ ਜੇਲ੍ਹਾਂ ਦੇ ਸੁਲਤਾਨ ।