profile-bg

Basheer Munzir

Birth 1925 – 1989

A renowned poet of Western Punjab who wrote in Punjabi and Urdu.

Profile of Basheer Munzir

Birth: 1925
Death: 1989
ਬਸ਼ੀਰ ਮੁਨਜ਼ਰ ਦਾ ਜਨਮ ਜਨਵਰੀ 1925 ਵਿਚ ਮਲਿਕ ਮੁਹੰਮਦ ਹਸਨ ਦੇ ਘਰ, ਪਿੰਡ ਲਹੌਰੀਆਂ, ਜਿਲਾ ਗੁਜਰਾਤ ਵਿਚ ਹੋਇਆ ਅਤੇ 1989 ਵਿਚ ਫੌਤ ਹੋ ਗਏ। ਉਹ ਉਰਦੂ ਦੇ ਉਘੇ ਸ਼ਾਇਰ ਸਨ । ਪੰਜਾਬੀ ਵਿਚ ਇਨ੍ਹਾਂ ਦੇ ਕਾਵਿ-ਸੰਗ੍ਰਹਿ ਦਾ ਨਾਂ ਇਕੱਲਾ ਰੁੱਖ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਇਕ ਪੁਸਤਕ ਅੱਲੜ-ਬੱਲੜ ਬਾਵੇ ਦਾ ਵੀ ਲਿਖੀ। ਕਾਵਿ-ਨਮੂਨਾ ਹੇਠਾਂ ਅਨੁਸਾਰ ਹੈ :
ਰ੍ਹਾਵਾਂ ਇੰਜੇ ਈ ਵਗਦੀਆਂ ਰਹਿਣਾ, ਟੁਰੀਏ ਜਾਂ ਨਾ ਟੁਰੀਏ, 
ਸ਼ਾਵਾਂ ਇੰਜੇ ਈ ਘਟਦਿਆਂ ਰਹਿਣਾ, ਚਾਹੀਏ ਜਾਂ ਨਾ ਚਾਹੀਏ। 
ਦਿਲ ਨੂੰ ਖ਼ਾਲੀ ਖ਼ਾਲੀ ਤਕ ਕੇ, ਵਾਪਸ ਮੁੜ ਮੁੜ ਜਾਵਾਂ 
ਘਰ ਵਾਲੇ ਜੇ ਘਰ ਨਾ ਹੋਵਣ, ਕੁੰਡਾ ਕੀ ਖੜਕਾਈਏ ।